ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ: ਸੱਦੇ (Punjabi)
ਅੱਪਡੇਟ ਕੀਤਾ 23 ਮਈ 2025
Applies to England
ਅਸੀਂ ਤੁਹਾਨੂੰ ਤੁਹਾਡੀ ਐੱਨ.ਐੱਚ.ਐੱਸ. ਸਰਵਾਈਕਲ ਸਕ੍ਰੀਨਿੰਗ (ਜਿਸ ਨੂੰ ਪਹਿਲਾਂ ‘ਸਮੀਅਰ ਟੈਸਟ’ ਕਿਹਾ ਜਾਂਦਾ ਸੀ), ਲਈ ਸੱਦਾ ਦੇਣ ਲਈ ਲਿਖ ਰਹੇ ਹਾਂ। ਸਰਵਾਈਕਲ (ਬੱਚੇਦਾਨੀ ਦਾ ਮੂੰਹ) ਕੈਂਸਰ ਨੂੰ ਰੋਕਣ ਅਤੇ ਜ਼ਿੰਦਗੀਆਂ ਬਚਾਉਣ ਵਾਸਤੇ ਮਦਦ ਲਈ ਅਸੀਂ 25 ਤੋਂ ਲੈ ਕੇ 64 ਦੀ ਉਮਰ ਦੀਆਂ ਸਾਰੀਆਂ ਔਰਤਾਂ ਅਤੇ ਬੱਚੇਦਾਨੀ ਵਾਲੇ ਸਾਰੇ ਵਿਅਕਤੀਆਂ ਨੂੰ ਸਕ੍ਰੀਨਿੰਗ ਦੀ ਪੇਸ਼ਕਸ਼ ਕਰ ਰਹੇ ਹਾਂ।
ਇਸ ਚਿੱਠੀ ਨੂੰ ਇੱਕ ਵਿਕਲਪਿਕ ਫਾਰਮੈਟ ਵਿੱਚ ਪ੍ਰਾਪਤ ਕਰਨ ਲਈ, england.contactus@nhs.net ‘ਤੇ ਇੱਕ ਈਮੇਲ ਭੇਜੋ ਜਾਂ 0300 311 22 33 ‘ਤੇ ਕਾਲ ਕਰੋ। ਇਨ੍ਹਾਂ ਵੇਰਵਿਆਂ ਦੀ ਵਰਤੋਂ ਅਪੌਇੰਟਮੈਂਟ ਬੁੱਕ ਕਰਨ ਜਾਂ ਆਪਣੇ ਨਤੀਜੇ ਪੁੱਛਣ ਲਈ ਨਾ ਕਰੋ, ਕਿਉਂਕਿ ਤੁਹਾਡੀ ਕਾਲ ਦਾ ਜਵਾਬ ਦੇਣ ਵਾਲਾ ਸਟਾਫ ਤੁਹਾਡੀ ਕਾਲ ਜਾਂ ਈਮੇਲ ਲਈ ਮਦਦ ਨਹੀਂ ਕਰ ਸਕੇਗਾ।
ਆਪਣੀ ਅਪੌਇੰਟਮੈਂਟ ਕਿਵੇਂ ਬੁੱਕ ਕਰਨੀ ਹੈ
ਆਪਣੇ ਜੀ.ਪੀ. ਸਰਜਰੀ ਨੂੰ ਸੰਪਰਕ ਕਰੋ
ਕੁਝ ਯੌਨ ਸਿਹਤ ਕਲੀਨਿਕ ਵੀ ਸਰਵਾਈਕਲ ਸਕ੍ਰੀਨਿੰਗ ਦੀ ਪੇਸ਼ਕਸ਼ ਕਰ ਸਕਦੇ ਹਨ ਜ਼ਿਆਦਾ ਜਾਣਕਾਰੀ ਲੈਣ ਲਈ ਆਪਣੇ ਸਥਾਨਕ ਯੌਨ ਸਿਹਤ ਕਲੀਨਿਕ ਨਾਲ ਸੰਪਰਕ ਕਰੋ:
ਮੈਨੂੰ ਅਪੌਇੰਟਮੈਂਟ ਕਿਉਂ ਬੁੱਕ ਕਰਨੀ ਚਾਹੀਦੀ ਹੈ।
ਸਰਵਾਈਕਲ ਸਕ੍ਰੀਨਿੰਗ ਖਾਸ ਕਿਸਮ ਦੇ ਹਿਊਮਨ ਪਾਪਲੋਮਾਵਾਇਰਸ (ਐੱਚ.ਪੀ.ਵੀ.) ਬਾਰੇ ਜਾਂਚ ਕਰਦੀ ਹੈ। ਇਹ ‘ਉੱਚ-ਜੋਖਮ’ ਦੀ ਕਿਸਮ ਦੇ ਐੱਚ.ਪੀ.ਵੀ. 99% ਸਰਵਾਈਕਲ ਕੈਂਸਰਾਂ ਵਿੱਚ ਦੇਖੇ ਜਾ ਸਕਦੇ ਹਨ। ਜੇਕਰ ਸਾਨੂੰ ਤੁਹਾਡੇ ਸਕ੍ਰੀਨਿੰਗ ਦੇ ਨਮੂਨੇ ਵਿੱਚ ਇਸ ਕਿਸਮ ਦਾ ਐੱਚ.ਪੀ.ਵੀ. ਮਿਲਦਾ ਹੈ, ਤਾਂ ਫੇਰ ਅਸੀਂ ਸੈੱਲਾਂ ਵਿੱਚ ਅਸਧਾਰਣ ਤਬਦੀਲੀਆਂ ਦੀ ਜਾਂਚ ਕਰਦੇ ਹਾਂ। ਛੇਤੀ ਨਾਲ ਪਤਾ ਲਗਾ ਕੇ ਇਲਾਜ ਕਰਨ ਨਾਲ , ਅਸੀਂ ਸਰਵਾਈਕਲ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਨੂੰ ਰੋਕ ਸਕਦੇ ਹਾਂ।
ਤੁਹਾਡੇ ਸਰੀਰ ਵਿੱਚ ਪਹਿਲੀ ਵਾਰ ਜਿਨਸੀ ਸੰਪਰਕ ਕਰਨ ‘ਤੇ ਐੱਚ.ਪੀ.ਵੀ. ਦਾਖਲ ਹੋ ਸਕਦਾ ਹੈ, ਅਤੇ ਅਜਿਹਾ ਹੋਣ ਲਈ ਤੁਹਾਨੂੰ ਸਰੀਰ ਵਿੱਚ ਲਿੰਗ ਦੇ ਦਾਖਲੇ ਵਾਲਾ ਸੈਕਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਭਾਵੇਂ ਲੰਬੇ ਸਮੇਂ ਤੋਂ ਤੁਹਾਡਾ ਇੱਕੋ ਜਿਨਸੀ ਸਾਥੀ ਰਿਹਾ ਹੋਵੇ ਜਾਂ ਤੁਸੀਂ ਕਈ ਸਾਲਾਂ ਤੋਂ ਜਿਨਸੀ ਤੌਰ ‘ਤੇ ਸਰਗਰਮ ਨਹੀਂ ਵੀ ਹੁੰਦੇ ਤਾਂ ਇਸ ਦੇ ਬਾਵਜੂਦ ਵੀ ਤੁਹਾਡੇ ਸਰੀਰ ਵਿੱਚ ਇਹ ਵਾਇਰਸ ਹੋ ਸਕਦਾ ਹੈ। ਤੁਹਾਡੇ ਕਿਸੇ ਵੀ ਜਿਨਸੀ ਝੁਕਾਅ ਹੋਣ ਜਾਂ ਤੁਹਾਡੇ ਐੱਚ.ਪੀ.ਵੀ.ਦਾ ਟੀਕਾ ਲਗਵਾਏ ਹੋਣ ਦੇ ਬਾਵਜੂਦ ਫੇਰ ਵੀ ਤੁਸੀਂ ਐੱਚ.ਪੀ.ਵੀ. ਵਾਇਰਸ ਦਾ ਸ਼ਿਕਾਰ ਹੋ ਸਕਦੇ ਹੋ।
ਜੇਕਰ ਤੁਸੀਂ ਸਰਵਾਈਕਲ ਸਕ੍ਰੀਨਿੰਗ ਬਾਰੇ ਚਿੰਤਤ ਹੋ ਤਾਂ ਉਸ ਸੂਰਤ ਵਿੱਚ ਸਹਾਇਤਾ
ਸਰਵਾਈਕਲ ਸਕ੍ਰੀਨਿੰਗ ਅਪੌਇੰਟਮੈਂਟਾਂ ਵਿੱਚ ਸਿਰਫ਼ 5 ਤੋਂ 10 ਮਿੰਟ ਲੱਗਦੇ ਹਨ, ਪਰ ਜੇਕਰ ਤੁਸੀਂ ਹੋਰ ਸਮਾਂ ਚਾਹੁੰਦੇ ਹੋ ਤਾਂ ਤੁਸੀਂ ਇੱਕ ਲੰਬੀ ਅਪੌਇੰਟਮੈਂਟ ਲਈ ਬੇਨਤੀ ਕਰ ਸਕਦੇ ਹੋ। ਤੁਸੀਂ ਇੱਕ ਮਹਿਲਾ ਨਰਸ ਜਾਂ ਡਾਕਟਰ ਲਈ ਵੀ ਬੇਨਤੀ ਕਰ ਸਕਦੇ ਹੋ ਅਤੇ ਸਹਾਇਤਾ ਲਈ ਕਮਰੇ ਵਿੱਚ ਕਿਸੇ ਹੋਰ ਨੂੰ ਆਪਣੇ ਨਾਲ ਲਿਆ ਸਕਦੇ ਹੋ। ਆਪਣੀ ਅਪੌਇੰਟਮੈਂਟ ਦੌਰਾਨ, ਤੁਸੀਂ ਟੈਸਟ ਨੂੰ ਆਪਣੇ ਲਈ ਜ਼ਿਆਦਾ ਆਰਾਮਦਾਇਕ ਬਣਾਉਣ ਲਈ ਇੱਕ ਵੱਖਰੀ ਸਥਿਤੀ ਵਿੱਚ ਲੇਟਣ ਅਤੇ ਇੱਕ ਜ਼ਿਆਦਾ ਛੋਟੇ ਸਪੈਕੂਲਮ (ਡਾਕਟਰੀ-ਸਾਧਨ) ਲਈ ਵੀ ਬੇਨਤੀ ਕਰ ਸਕਦੇ ਹੋ।
ਨਾਲ ਦਿੱਤੇ ਗਏ ਪਰਚੇ ਵਿੱਚ ਅਪੌਇੰਟਮੈਂਟ ਦੌਰਾਨ ਹੋਣ ਵਾਲੀਆਂ ਗੱਲਾਂ, ਐੱਚ.ਪੀ.ਵੀ. ਅਤੇ ਸਰਵਾਈਕਲ ਕੈਂਸਰ ਬਾਰੇ ਜ਼ਿਆਦਾ ਜਾਣਕਾਰੀ ਹੈ। ਤੁਸੀਂ /cervical-screening-guide ’ਤੇ ਡਿਜੀਟਲ, ਆਸਾਨੀ ਨਾਲ ਪੜ੍ਹਨ ਵਾਲੇ ਅਤੇ ਹੋਰ ਭਾਸ਼ਾਈ ਸੰਸਕਰਣ ਦੇਖ ਸਕਦੇ ਹੋ
ਜੇਕਰ ਤੁਸੀਂ ਚਿੰਤਾ ਮਹਿਸੂਸ ਕਰਦੇ ਹੋ ਜਾਂ ਸਰਵਾਈਕਲ ਸਕ੍ਰੀਨਿੰਗ ਵਿੱਚ ਸ਼ਾਮਲ ਹੋਣ ਲਈ ਸਹਾਇਤਾ ਦੀ ਲੋੜ ਹੈ, ਤਾਂ ਸਲਾਹ ਅਤੇ ਸਹਾਇਤਾ /cervical-screening-support ‘ਤੇ ਉਪਲਬਧ ਹੈ
ਹੋਰ ਜਾਣਕਾਰੀ
ਤੁਹਾਡੀ ਸਕ੍ਰੀਨਿੰਗ ਟੈਸਟ ਕਰਨ ਵਾਲੀ ਨਰਸ ਜਾਂ ਡਾਕਟਰ ਤੁਹਾਨੂੰ ਦੱਸਣਗੇ ਕਿ ਤੁਸੀਂ ਆਪਣਾ ਨਤੀਜਾ ਕਿਵੇਂ ਅਤੇ ਕਦੋਂ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹੋ, ਅਤੇ ਉਨ੍ਹਾਂ ਨੂੰ ਵੀ ਤੁਹਾਡੇ ਨਤੀਜੇ ਬਾਰੇ ਦੱਸਿਆ ਜਾਵੇਗਾ। ਜੇਕਰ ਤੁਸੀਂ ਆਪਣਾ ਪਤਾ ਜਾਂ ਸੰਪਰਕ ਵੇਰਵੇ ਬਦਲਦੇ ਹੋ ਤਾਂ ਆਪਣੀ ਜੀ.ਪੀ. ਸਰਜਰੀ ਨੂੰ ਦੱਸੋ।
ਜੇਕਰ ਤੁਹਾਨੂੰ ਹੇਠਾਂ ਦਿੱਤਿਆਂ ਲੱਛਣਾਂ ਵਿੱਚੋਂ ਕੋਈ ਵੀ ਹੁੰਦਾ ਹੈ, ਤੁਹਾਡੀ ਸਰਵਾਈਕਲ ਸਕ੍ਰੀਨਿੰਗ ਦੇ ਇਤਿਹਾਸ ਵੱਲ ਧਿਆਨ ਦਿੱਤੇ ਬਗੈਰ, ਤਾਂ ਆਪਣੇ ਜੀ.ਪੀ. ਨਾਲ ਛੇਤੀ ਤੋਂ ਛੇਤੀ ਗੱਲ ਕਰੋ:
- ਯੋਨੀ ਵਿਚੋਂ ਖੂਨ ਦਾ ਰਿਸਾਵ ਜੋ ਤੁਹਾਡੇ ਲਈ ਅਸਧਾਰਨ ਹੁੰਦਾ ਹੈ – ਜਿਸ ਵਿੱਚ ਸੰਭੋਗ ਕਰਨ ਦੌਰਾਨ ਜਾਂ ਉਸ ਤੋਂ ਬਾਅਦ ਖੂਨ ਦਾ ਵਹਿਣਾ, ਤੁਹਾਡੀ ਮਾਹਵਾਰੀ ਵਿਚਕਾਰ ਜਾਂ ਮੀਨੋਪੌਜ਼ ਤੋਂ ਬਾਅਦ ਖੂਨ ਦਾ ਵਹਿਣਾ, ਜਾਂ ਆਮ ਨਾਲੋਂ ਜ਼ਿਆਦਾ ਮਾਹਵਾਰੀ ਹੋਣਾ ਸ਼ਾਮਲ ਹੈ।
- ਤੁਹਾਡੀ ਯੋਨੀ ਵਿਚੋਂ ਰਿਸਾਵ ਵਿੱਚ ਤਬਦੀਲੀਆਂ
- ਸੰਭੋਗ ਦੌਰਾਨ ਦਰਦ ਹੋਣਾ
- ਤੁਹਾਡੀ ਪਿੱਠ ਦੇ ਹੇਠਲੇ ਹਿੱਸੇ ਵਿੱਚ, ਤੁਹਾਡੇ ਚੂਲੇ ਦੀਆਂ ਹੱਡੀਆਂ (ਪੇਡੂ) ਦਰਮਿਆਨ, ਜਾਂ ਤੁਹਾਡੇ ਪੇਠ ਦੇ ਹੇਠਲੇ ਹਿੱਸੇ ਵਿੱਚ ਦਰਦ ਹੋਣਾ।
ਸਰਵਾਈਕਲ ਸਕ੍ਰੀਨਿੰਗ ਅਤੇ ਐੱਚ.ਪੀ.ਵੀ. ਬਾਰੇ ਹੋਰ ਜਾਣਕਾਰੀ ਲਈ, ਜਿਸ ਵਿੱਚ ਤੁਹਾਡੀ ਅਪਾਇੰਟਮੈਂਟ ‘ਤੇ ਕੀ ਹੁੰਦਾ ਹੈ ਅਤੇ ਇਸ ਨੂੰ ਕਿਵੇਂ ਬੁੱਕ ਕਰਨਾ ਸ਼ਾਮਲ ਹੈ, . ਕੋਡ ਨੂੰ ਸਕੈਨ ਕਰੋ। ਜੇਕਰ ਤੁਹਾਡੇ ਕੋਲ ਹੋਰ ਚਿੰਤਾਵਾਂ ਜਾਂ ਸਵਾਲ ਹਨ, ਤਾਂ ਇੱਕ ਜੀ.ਪੀ. ਨਾਲ ਗੱਲ ਕਰੋ।
ਤੁਹਾਡਾ ਦਿਲੋਂ ਧੰਨਵਾਦ,
ਤੁਹਾਡੇ ਜੀ.ਪੀ. ਤਰਫ਼ੋਂ ਐੱਨ.ਐੱਚ.ਐੱਸ. ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ